English Bible Languages

Indian Language Bible Word Collections

Bible Versions

English

Tamil

Hebrew

Greek

Malayalam

Hindi

Telugu

Kannada

Gujarati

Punjabi

Urdu

Bengali

Oriya

Marathi

Assamese

Books

Ruth Chapters

1 ਨਿਆਈਆਂ ਦੇ ਰਾਜ ਦੇ ਸਮੇਂ ਵਿੱਚ ਅਜਿਹਾ ਹੋਇਆ ਜੋ ਉਸ ਦੇਸ ਵਿੱਚ ਕਾਲ ਪੈ ਗਿਆ ਅਤੇ ਬੈਤਲਹਮ ਯਹੂਦਾਹ ਦਾ ਇੱਕ ਮਨੁੱਖ ਆਪਣੀ ਤੀਵੀਂ ਅਤੇ ਦੋਹਾਂ ਪੁੱਤ੍ਰਾਂ ਸਣੇ ਮੋਆਬ ਦੇ ਦੇਸ ਵਿੱਚ ਵੱਸਣ ਨੂੰ ਚੱਲਿਆ
2 ਉਸ ਮਨੁੱਖ ਦਾ ਨਾਉਂ ਅਲੀਮਲਕ ਅਤੇ ਉਹ ਦੀ ਤੀਵੀਂ ਦਾ ਨਾਉਂ ਨਾਓਮੀ ਸੀ ਅਰ ਉਹ ਦੇ ਪੁੱਤ੍ਰਾਂ ਦੇ ਨਾਉਂ ਮਹਿਲੋਨ ਅਤੇ ਕਿਲਓਨ ਸਨ। ਇਹ ਬੈਤਲਹਮ- ਯਹੂਦਾਹ ਦੇ ਇਫ਼ਰਾਥੀ ਸਨ ਸੋ ਓਹ ਮੋਆਬ ਦੇ ਦੇਸ ਵਿੱਚ ਆਣ ਕੇ ਉੱਥੇ ਰਹੇ
3 ਨਾਓਮੀ ਦਾ ਪਤੀ ਅਲੀਮਲਕ ਮਰ ਗਿਆ ਅਤੇ ਉਹ ਅਰ ਉਸ ਦੇ ਦੋਵੇਂ ਪੁੱਤ੍ਰ ਰਹਿ ਗਏ
4 ਉਨ੍ਹਾਂ ਦੁਹਾਂ ਨੇ ਮੋਆਬ ਦੀਆਂ ਤੀਵੀਆਂ ਵਿੱਚੋਂ ਵਹੁਟੀਆਂ ਵਿਆਹੀਆਂ। ਇੱਕ ਦਾ ਨਾਉਂ ਆਰਪਾਹ ਅਤੇ ਦੂਜੀ ਦਾ ਨਾਉਂ ਰੂਥ ਸੀ ਅਤੇ ਓਹ ਦਸਕੁ ਵਰਹੇ ਉੱਥੇ ਰਹੇ
5 ਇਹ ਦੇ ਪਿੱਛੋਂ ਮਹਿਲੋਨ ਅਤੇ ਕਿਲਓਨ ਦੋਵੇਂ ਮਰ ਗਏ ਸੋ ਉਹ ਤੀਵੀਂ ਆਪਣੇ ਦੋਹਾਂ ਪੁੱਤ੍ਰਾਂ ਅਤੇ ਪਤੀ ਕੋਲੋਂ ਇੱਕਲੀ ਛੱਡੀ ਗਈ।।
6 ਤਦ ਉਹ ਆਪਣੀਆਂ ਦੋਹਾਂ ਨੂੰਹਾਂ ਸਣੇ ਮੋਆਬ ਦੇ ਦੇਸੋਂ ਮੁੜ ਜਾਣ ਲਈ ਉੱਠੀ ਕਿਉਂ ਜੋ ਉਹ ਨੇ ਮੋਆਬ ਦੇ ਦੇਸ ਵਿੱਚ ਇਹ ਗੱਲ ਸੁਣੀ ਭਈ ਯਹੋਵਾਹ ਨੇ ਆਪਣੇ ਲੋਕਾਂ ਦਾ ਧਿਆਨ ਕੀਤਾ ਹੈ ਅਤੇ ਉਨ੍ਹਾਂ ਨੂੰ ਰੋਟੀ ਦਿੱਤੀ ਹੈ
7 ਸੋ ਉਸ ਥਾਂ ਤੋਂ ਜਿੱਥੇ ਉਹ ਹੈਸੀ ਆਪਣੀਆਂ ਦੋਹਾਂ ਨੂੰਹਾਂ ਸਣੇ ਤੁਰ ਪਈ ਅਤੇ ਯਹੂਦਾਹ ਦੇ ਦੇਸ ਨੂੰ ਮੁੜ ਜਾਣ ਲਈ ਪੈਂਡਾ ਕੀਤਾ
8 ਨਾਓਮੀ ਨੇ ਆਪਣੀਆਂ ਦੋਹਾਂ ਨੂੰਹਾਂ ਨੂੰ ਆਖਿਆ ਤੁਸੀਂ ਦੋਵੇਂ ਆਪੋ ਆਪਣੇ ਮਾਪਿਆਂ ਦੇ ਜਾਓ। ਜੇਹੀ ਤੁਸਾਂ ਮੇਰੇ ਮਿਰਤਕਾਂ ਨਾਲ ਅਤੇ ਮੇਰੇ ਨਾਲ ਦਯਾ ਕਰੇ
9 ਯਹੋਵਾਹ ਅਜਿਹਾ ਕਰੇ ਜੋ ਤੁਸੀਂ ਆਪੋ ਆਪਣੇ ਪਤੀਆਂ ਦੇ ਘਰ ਵਿੱਚ ਸੁੱਖ ਪਾਓ। ਤਦ ਉਸ ਨੇ ਉਨ੍ਹਾਂ ਨੂੰ ਚੁੰਮਿਆ ਅਤੇ ਉਹ ਉੱਚੀ ਅਵਾਜ਼ ਨਾਲ ਰੋਈਆਂ
10 ਫੇਰ ਉਨ੍ਹਾਂ ਨੇ ਉਹ ਨੂੰ ਆਖਿਆ, ਸੱਚ ਮੁੱਚ ਅਸੀਂ ਤੇਰੇ ਨਾਲ ਤੇਰਿਆਂ ਲੋਕਾਂ ਦੇ ਵਿੱਚ ਜਾਵਾਂਗੀਆ
11 ਅੱਗੋਂ ਨਾਓਮੀ ਨੇ ਆਖਿਆ, ਹੇ ਮੇਰੀਓ ਧੀਓ, ਮੁੜ ਜਾਓ। ਮੇਰੇ ਨਾਲ ਕਾਹਨੂੰ ਤੁਰਦੀਆਂ ਹੋ? ਭਲਾ, ਮੇਰੀ ਕੁੱਖ ਵਿੱਚ ਕੋਈ ਹੋਰ ਪੁੱਤ੍ਰ ਹਨ ਜੋ ਤੁਹਾਡੇ ਪਤੀ ਬਣਨ?
12 ਹੇ ਮੇਰੀਓ ਧੀਓ, ਮੁੜ ਜਾਓ, ਤੁਰ ਜਾਓ ਕਿਉਂ ਜੋ ਮੈਂ ਵੱਡੀ ਬੁੱਢੀ ਹਾਂ ਅਤੇ ਪਤੀ ਕਰਨ ਜੋਗ ਨਹੀਂ ਜੋ ਮੈਂ ਕਹਾਂ ਭਈ ਮੈਨੂੰ ਆਸਾ ਹੈ ਜੋ ਅੱਜ ਦੀ ਰਾਤੀਂ ਮੇਰਾ ਪਤੀ ਹੁੰਦਾ ਅਤੇ ਮੈਂ ਮੁੰਡੇ ਜਣਦੀ
13 ਸੋ ਜਦ ਤੀਕਰ ਓਹ ਵੱਡੇ ਹੁੰਦੇ ਭਲਾ, ਤਦ ਤੀਕਰ ਤੁਸੀਂ ਠਹਿਰ ਦੀਆਂ ਅਤੇ ਉਨ੍ਹਾਂ ਦੀ ਆਸ ਉੱਤੇ ਪਤੀ ਨਾ ਕਰਦੀਆਂ? ਨਹੀਂ ਮੇਰੀਓ ਧੀਓ, ਮੈਂ ਤੁਹਾਡੇ ਕਾਰਨ ਵੱਡੀ ਉਦਾਸ ਹਾਂ ਕਿਉਂ ਜੋ ਯਹੋਵਾਹ ਦਾ ਹੱਥ ਮੇਰੇ ਵਿਰੁੱਧ ਪਸਰਿਆ ਹੈ
14 ਤਦ ਓਹ ਫੇਰ ਉੱਚੀ ਅਵਾਜ਼ ਕੱਢ ਕੇ ਰੋਈਆਂ ਅਤੇ ਆਰਪਾਹ ਨੇ ਆਪਣੀ ਸੱਸ ਨੂੰ ਚੁੰਮਿਆ ਪਰ ਰੂਥ ਉਹ ਦੇ ਨਾਲ ਲੱਗੀ ਰਹੀ
15 ਤਦ ਉਹ ਬੋਲੀ, ਵੇਖ ਤੇਰੀ ਜਿਠਾਣੀ ਆਪਣੇ ਟੱਬਰ ਅਤੇ ਦੇਵਤਿਆਂ ਵੱਲ ਮੁੜ ਗਈ ਹੈ। ਤੂੰ ਵੀ ਆਪਣੀ ਜਿਠਾਣੀ ਦੇ ਮੰਗਰ ਮੁੜ ਜਾਹ
16 ਪਰ ਰੂਥ ਬੋਲੀ, ਮੇਰੇ ਅੱਗੇ ਤਰਲੇ ਨਾ ਪਾ ਜੋ ਮੈਂ ਤੈਨੂੰ ਇਕੱਲਿਆਂ ਛੱਡਾਂ ਅਤੇ ਮੰਗਰੋਂ ਮੁੜਾਂ ਕਿਉਂਜੋ ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ ਅਤੇ ਜਿੱਥੇ ਤੂੰ ਰਹੇਂਗੀ ਉੱਥੇ ਹੀ ਮੈਂ ਰਹਾਂਗੀ। ਤੇਰੇ ਲੋਕ ਸੋ ਮੇਰੇ ਲੋਕ ਅਤੇ ਤੇਰਾ ਪਰਮੇਸ਼ੁਰ ਸੋ ਮੇਰਾ ਪਰਮੇਸ਼ੁਰ ਹੋਵੇਗਾ
17 ਜਿੱਥੇ ਤੂੰ ਮਰੇਂਗੀ ਉੱਥੇ ਮੈਂ ਮਰਾਂਗੀ ਅਤੇ ਉੱਥੇ ਹੀ ਮੈਂ ਦੱਬੀ ਜਾਂਵਾਗੀ। ਯਹੋਵਾਹ ਮੇਰੇ ਨਾਲ ਅਜਿਹਾ ਹੀ ਕਰੇ ਅਤੇ ਇਹ ਦੇ ਨਾਲੋਂ ਭੀ ਵਧੀਕ ਵੀ ਜੇ ਕਦੀ ਮੌਤ ਤੋਂ ਛੁੱਟ ਕੋਈ ਹੋਰ ਕਾਰਨ ਮੈਨੂੰ ਤੈਥੋਂ ਵੱਖਰੀ ਕਰੇ
18 ਜਦ ਉਹ ਨੇ ਡਿੱਠਾ ਜੋ ਉਹ ਦਾ ਮਨ ਉਸ ਦੇ ਨਾਲ ਜਾਣ ਨੂੰ ਬੱਝ ਗਿਆ ਹੈ ਤਾਂ ਉਹ ਆਖਣੋ ਹੱਟ ਗਈ।।
19 ਸੋ ਉਹ ਦੋਵੇਂ ਤੁਰ ਪਈਆਂ ਐਥੋਂ ਤੋੜੀ ਜੋ ਬੈਤਲਹਮ ਵਿੱਚ ਆਈਆਂ। ਜਦ ਉਹ ਬੈਤਲਹਮ ਵਿੱਚ ਆ ਵੜੀਆਂ ਤਾਂ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ ਅਤੇ ਤੀਵੀਆਂ ਬੋਲੀਆਂ, ਕੀ ਏਹ ਨਾਓਮੀ ਹੈ?
20 ਉਸ ਨੇ ਉਨ੍ਹਾਂ ਨੂੰ ਆਖਿਆ, ਮੈਨੂੰ ਨਾਓਮੀ ਨਾ ਆਖੋ। ਮੈਨੂੰ ਮਾਰਾ ਆਖੋ ਕਿਉਂਜੋ ਸਰਬਸ਼ਕਤੀਮਾਨ ਨੇ ਮੇਰੇ ਨਾਲ ਡਾਢੀ ਕੁੜੱਤਣ ਦਾ ਕੰਮ ਕੀਤਾ ਹੈ
21 ਮੈਂ ਭਰੀ ਪੱਲੀਂ ਨਿਕਲੀ ਸੀ ਪਰ ਯਹੋਵਾਹ ਮੈਨੂੰ ਸੱਖਣੀ ਮੋੜ ਲਿਆਇਆ ਹੈ। ਫੇਰ ਤੁਸੀਂ ਮੈਨੂੰ ਨਾਓਮੀ ਕਿਉਂ ਆਖਦੀਆਂ ਹੋ? ਤੁਸੀਂ ਵੇਖਦੇ ਹੋ ਜੋ ਯਹੋਵਾਹ ਮੇਰਾ ਵਿਰੋਧੀ ਬਣਿਆ ਅਤੇ ਸਰਬਸ਼ਕਤੀਮਾਨ ਨੇ ਮੈਨੂੰ ਦੁਖ ਦਿੱਤਾ
22 ਗੱਲ ਕਾਹਦੀ, ਨਾਓਮੀ ਅਤੇ ਉਹਦੇ ਨਾਲ ਦੀ ਮੋਆਬਣ ਰੂਥ ਉਸਦੀ ਨੂੰਹ ਮੋਆਬ ਦੇ ਦੇਸੋਂ ਮੁੜ ਆਈਆਂ ਅਤੇ ਜਵਾਂ ਦੀ ਵਾਢੀ ਦੇ ਦਿਨਾਂ ਵਿੱਚ ਬੈਤਲਹਮ ਨੂੰ ਪਹੁੰਚੀਆਂ।।

Ruth Chapters

×

Alert

×